• Sikhs is the only nation in the world which can't visit the foundation of Sikhs. The Madina of Sikhs. The place is only 2 miles from Dera Baba Nanak International border in Pakistan.

  • Kartarpur Sahib

    For 54 years, this was the condition of Kartarpur Sahib. S. JB Singh rebuilt this historic place in 2001 by spending 4 crore ruppees.

  • Vista point from Dera Baba Nanak International Border, Distt Gurdaspur, Tehsil Batala, Punjab.

  • TeriSikhi held a massive gathering at Dera Baba Nanak in 2009. Around 80,000 thousand Sikhs joined us to get free access to Kartarpur Sahib Corridor.

  • Kartarpur Sahib

    Kartarpur Sahib Corridor is the place where Guru Nanak Dev Jee laid the foundation of Sikhism. A religion of Humanity.

ਕਰਤਾਰਪੁਰ ਸਾਹਿਬ ਦਾ ਲਾਂਘਾ, ਸ੍ਰ: ਸੁਖਬੀਰ ਬਾਦਲ ਵਲੋਂ ਆਪਣੀ ਪਾਕ ਫੇਰੀ ਚ ਸ਼ਾਮਲ ਕਰਨਾ ਇੱਕ ਸ਼ਲਾਘਾ ਯੋਗ ਕਦਮ -ਤੇਰੀ ਸਿੱਖੀ

ਕਰਤਾਰਪੁਰ ਸਾਹਿਬ ਦਾ ਲਾਂਘਾ, ਸ੍ਰ: ਸੁਖਬੀਰ ਬਾਦਲ ਵਲੋਂ ਆਪਣੀ ਪਾਕ ਫੇਰੀ ਚ ਸ਼ਾਮਲ ਕਰਨਾ ਇੱਕ ਸ਼ਲਾਘਾ ਯੋਗ ਕਦਮ -ਤੇਰੀ ਸਿੱਖੀ

 

 ਡਬਲਿਨ, ਕੈਲੇਫੋਰਨੀਆਂ (11-05-2012):

 

ਤੇਰੀ ਸਿੱਖੀ ਸੰਸਥਾਂ ਨੇ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਨਿਧੱੜਕ ਆਗੂ ਸ੍ਰ: ਬਿਕਰਮ ਸਿੰਘ ਮਜੀਠੀਆ ਹੁਰਾਂ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਉਨਾਂ ਦੇ ਏਜੰਡੇ ਚ ਪ੍ਰਮੁੱਖਤਾ ਨਾਲ ਦਰਜ ਕਰਨ ਲਈ, ਉਹਨਾਂ ਦਾ ਹਾਰਦਿੱਕ ਸਵਾਗਤ ਕੀਤਾ ਹੈ।  ਤੇਰੀ ਸਿੱਖੀ ਦੇ ਬੁਲਾਰੇ ਜਸਪਾਲ ਸਿੰਘ ਸੰਧੂ ਹੁਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰਤਾਰ ਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਲਈ, ਇਹ ਇਕ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ।  ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ: ਬਾਦਲ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫਦ ਵਾਹਗਾ ਬਾਰਡਰ ਦੀ ਸਰਹੱਦ ਰਾਹੀਂ ਪਾਕਿਸਤਾਨ ਗਿਆ ਹੈ। 

ਉਹਨਾਂ ਨੇ ਦੱਸਿਆ ਕਿ ਪਿਛਲੇ ਸਮੇ ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਣ ਕੀਤਾ ਸੀ ਕਿ ਉਹ ਕਰਤਾਰਪੁਰ ਦਾ ਲਾਂਘਾ ਖੋਲਣ ਲਈ ਹਰ ਵਕਤ ਆਵਾਜ ਬੁਲੰਦ ਕਰਣ ਲਈ ਤਿਆਰ ਹਨ।

 

ਉਹਨਾਂ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ, 1947 ਦੀ ਵੰਡ ਵੇਲੇ ਸਿਰਫ 2 ਮੀਲ ਦੀ ਦੂਰੀ ਤੇ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀ।  ਉਰਾਰ ਡੇਰਾ ਬਾਬਾ ਨਾਨਕ, ਪਾਰ ਕਰਤਾਰਪੁਰ, ਵਿੱਚ ਵਗਦਾ ਰਾਵੀ ਦਾ ਦਰਿਆ ਤੇ ਉਹ ਸਰਹੱਦ ਵਾਲੀ ਤਾਰ। ਜਿਹੜਾ ਡੇਰਾ ਬਾਬਾ ਨਾਨਕ ਖੜਾ ਹੈ, ਉਹ ਕਰਤਾਰਪੁਰ ਨਹੀ ਜਾ ਸਕਦਾ ਤੇ ਜਿਹੜਾ ਕਰਤਾਰਪੁਰ ਖੜਾ ਹੈ ਉਹ ਡੇਰਾ ਬਾਬਾ ਨਾਨਕ ਨਹੀ ਆ ਸਕਦਾ। ਡੇਰਾ ਬਾਬਾ ਨਾਨਕ ਸਰਹੱਦੀ ਕਸਬਾ ਅਮ੍ਰਿੱਤਸਰ ਤੋ ਸਿਰਫ 35 ਕਿਲੋਮੀਟਰ ਦੀ ਦੂਰੀ ਤੇ ਜਿਲਾ ਗੁਰਦਾਸਪੁਰ ਚ ਪੈਦਾਂ ਹੈ ਕਰਤਾਰਪੁਰ ਹੁਣ ਤਹਿਸੀਲ ਛੱਕਰਗੜ, ਜਿਲਾ ਨੈਰੋਂਵਾਲ ਚੱੜਦੇ ਪੰਜਾਬ ਪਾਕਿਸਤਾਨ ਚ ਪੈਦਾਂ ਹੈ । “ਝੋਕ ਮੇਰੇ ਸੱਜਣਾਂ ਵਾਲੀ ਦਿੱਸਦੀ ਜਰੂਰ ਹੈ, ਅੱਖੀਆਂ ਤੋਂ ਨੇੜੇ ਪਰ ਕਦਮਾਂ ਤਾਂ ਦੂਰ ਹੈ”। ਪੰਜਾਬ ਦਾ 26 ਮਿਲੀਅਨ ਸਿੱਖ ਪੱਬਾਂ ਭਾਰ ਹੋ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਲੋਚਦਾ ਹੈ।  ਲੋਕੀ ਮੱਕੇ ਜਾਂਦੇ, ਜਾਣ ਮਦੀਨੇ ਨੂੰ, ਲੋਕੀ ਜੇਰੂਸਲਮ ਜਾਂਦੇ, ਜਾਣ ਵਿਤੀਕਨ ਨੂੰ, ਲੋਕੀ ਰਾਮ ਜਨਮ ਭੂਮੀ ਜਾਂਦੇ, ਜਾਣ ਬੋਧ ਗਆ ਨੂੰ, ਪਰ ਸਿੱਖ ਕੋਮ ਹੀ ਇੱਕ ਐਸੀ ਕੋਮ ਹੈ ਜਿਹੜੀ ਨਾ ਆਪਣੇ ਮੱਕੇ (ਨਨਕਾਣਾ ਸਾਹਿਬ) ਤੇ ਨਾ  ਆਪਣੇ  ਮਦੀਨੇ (ਕਰਤਾਰਪੁਰ)  ਜਾ ਸਕਦੀ ਹੈ। ਉਹ ਵੀ ਜੇਕਰ 2 ਮੀਲ ਦੀ ਦੂਰੀ ਤੇ ਪਾਕਿਸਤਾਨ ਚ ਦੀਹਦਾ ਹੋਵੇ। ਬਾਬੇ ਨਾਨਕ ਦੇ ਇਸ ਘਰ ਨਾਲ ਐਡਾ ਵੱਡਾ ਧੱਕਾ?

 

ਛੋਟੀ ਜਿਹੀ ਇਹ ਕੋਂਮ ਭਾਂਵੇ ਦੋ ਕਰੋੜ ਦੀ ਹੈ ਪਰ ਬਹੁਤ ਹੀ ਖੁਸ਼ ਕਿਸਮਤ ਹੈ ਇਹ ਉਹਨਾਂ ਬੋਲਾਂ ਦੀ ਖਿੱਦਮਤ ਕਰਦੀ ਹੈ ਜਿਹੜੇ ਬੋਲ ਉਸ ਇੱਕ ਉਆਂਕਾਰ ਦੇ ਨਾਲ ਸਿੱਧੇ ਜੋੜਦੇ ਨੇ।  ਬਾਬੇ ਨਾਨਕ ਦੇ ਮੂੰਹ ਚੋ ਪਹਿਲਾ ਸ਼ਬਦ ਜੋ ਨਿਕਲਿਆ ਉਹ ਇੱਕ ਹੈ, ਉਹ ਇੱਕ ਉਆਂਕਾਰ  ਹੈਸੱਭ ਤੋਂ ਪਹਿਲਾਂ ਮੂਲ ਮੰਤਰ ਰੱਚਿਆ ਗਿਆ, ਤੇ ਫਿਰ ਮੂਲ ਮੰਤਰ ਦੀ ਵਿਆਖਿਆ ਜੁਪੱਜੀ ਸਾਹਿਬ ਚ ਕੀਤੀ ਗਈ । ਫਿਰ  ਜੁਪੱਜੀ ਸਾਹਿਬ ਜੀ ਦੀ ਵਿਸਥਾਰ ਨਾਲ ਵਿਆਖਿਆ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਚ ਕੀਤੀ ਗਈ। ਇਉਂ ਕਹਿ ਲਈਏ ਕਿ ਜਿਹਨਾਂ ਸਤਿਗੁਰਾਂ, ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਗੁਰ ਗੱਦੀ ਦਿਵਸ ਸਿੱਖ ਕੋਮ ਜੂਬਾ ਸਿਟੀ ਚ ਮਨਾ ਕੇ ਹਟੀ ਹੈ, ਉਹਨਾਂ ਦਾ ਮੁੱਖ ਬੰਦ ਤਾਂ ਕਰਤਾਰਪੁਰ ਹੀ ਬਾਬੇ ਨਾਨਕ ਨੇ ਬੱਧਾ ਸੀ ।   ਲੋਕ ਮੇਲੇ ਦੀ ਤਰਾਂ ਤਾਂ ਦਿਵਸ ਮਨਾ ਰਹੇ ਸਨ।  ਪਰ ਕੋਈ ਵਿਰਲਾ ਹੀ ਜਾਣਦਾ ਸੀ ਕਿ ਸਾਹਿਬਾਂ ਦਾ ਮੁੱਖ ਬੰਦ ਕਿਥੋਂ ਸ਼ੁਰੂ ਹੋਇਆ। ਬਾਬੇ ਨਾਨਕ ਦੇ ਸਮੇ ਤੋਂ ਹੀ ਸ਼ਬਦ ਨੂੰ ਗੁਰੂ ਮੰਨਿਆਂ ਜਾਂਦਾ ਰਿਹਾ ਹੈ। “ਸ਼ਬਦ ਗੁਰੂ ਸੁਰਤਿ ਧੁੰਨ ਚੇਲਾ”।

 

25 ਸਾਲ ਦੇ ਲੰਬੇ ਸਫਰ, 39,000 ਕਿਲੋਮੀਟਰ ਦੀ ਪੈਦਲ ਯਾਤਰਾ, ਦੇਸ਼ਾਂ ਦੇਸ਼ਾਤਰਾਂ ਚ ਘੁੰਮ ਕੇ, ਸੰਨ 1521 ਚ ਬਾਬਾ ਨਾਨਕ ਕਰਤਾਰਪੁਰ ਦੀ ਧਰਤੀ ਤੇ ਪੱਕੇ ਤੋਰ ਤੇ ਰਹਿਣ ਲੱਗੇ । ਦੁਨੀਆ ਦੇ ਲੋਕੋ ਮੈ ਕਿਰਤ ਕਰਨੀ ਨਹੀ ਭੁੱਲਿਆ।  ਸੱਭ ਤੋ ਅੱਗੇ ਹੱਲ ਆਪ ਚਲਾਂਉਦੇ ਤੇ ਪਿੱਛੇ ਬਾਬਾ ਬੁੱਢਾ ਜੀ ਤੇ ਹੋਰ ਸਿੱਖ। tadalafil generique

 

ਲੰਗਰ ਦੀ ਪ੍ਰੱਥਾ ਵੀ ਕਰਤਾਰਪੁਰ ਸਾਹਿਬ ਤੋ ਸ਼ੁਰੂ ਹੋਈ । ਬਾਬੇ ਨਾਨਕ ਵੇਲੇ ਖਿੱਚੜੀ ਦਾ ਲੰਗਰ ਬਹੁਤ ਮਸ਼ਹੂਰ ਸੀ।

 

ਸਿੱਖਾਂ ਦੇ ਪਹਿਲੇ ਗੁਰਦਵਾਰੇ ਦੀ ਨੀਂਹ, ਬਾਬੇ ਨਾਨਕ ਨੇ ਹੱਥੀ ਟੱਪ ਲਾਕੇ ਕੀਤੀ। ਪੁਰਾਣੇ ਜਮਾਨੇ ਦੇ ਵਿੱਚ ਲੋਕ ਫੱਟਿਆਂ ਦੀ ਕੰਧ ਵਿੱਚ ਮਿੱਟੀ ਭਰ ਕੇ ਬਣਾਉਦੇ ਸਨ।  ਕਹਿੰਦੇ ਨੇ ਇੱਕ ਵਾਰੀ ਪੋਹ ਮਾਘ ਦੀ ਰਾਤ, ਬਹੁਤ ਮੀਹ ਪੈ ਰਿਹਾ ਸੀ, ਰਾਵੀ ਦਾ ਕੰਡਾ, ਬਹੁਤ ਝੱਖੜ ਝੁਲ ਰਿਹਾ ਸੀ ਤੇ ਗੁਰਦਵਾਰੇ ਦੀ ਇੱਕ ਕੰਧ ਢੱਠ ਗਈ।  ਬਾਬੇ ਨਾਨਕ ਨੇ ਕਿਹਾ ਕਿ ਸਿੱਖੋ ਕੰਧ ਬਣਾਉ, ਸਵੇਰੇ ਸੰਗਤਾਂ ਨੇ ਆਉਣਾ ਹੈ ਤੇ ਕਰਤੇ ਦੇ ਕੀਰਤਨ ਦੇ ਵਿੱਚ ਵਿਘਣ ਪਊ। ਭਾਈ ਲਹਿਣਾ ਜੀ ਸਾਰੀ ਰਾਤ ਚਿੱਕੜ ਚੁੱਕ ਚੁੱਕ ਕੇ ਕੰਧ ਬਣਾਉਦੇ ਰਹੇ। ਇਥੇ ਸਵਾਲ ਉਠਦਾ ਹੈ ਕਿ ਜਿਸ ਗੁਰਦਵਾਰੇ ਦੀ ਕੰਧ ਢੱਠ ਜਾਵੇ ਤੇ ਬਾਬਾ ਨਾਨਕ ਇੱਕ ਰਾਤ ਵੀ ਨਹੀ ਸੀ ਜ਼ਰ ਸਕੇ,  ਉਥੇ 54 ਸਾਲ ਭੇਡਾਂ ਬੱਕਰੀਆਂ ਚਰਦੀਆਂ ਰਹਿਣ? ਹੱਦ ਹੋ ਗਈਕੌਮ ਐਨੇ ਘੋਰ ਹਨੇਰਾ ਚ?

 

 

ਇਥੇ ਬਾਬੇ ਨਾਨਕ ਨੇ ਜੋ ਬਾਣੀ ਉਚਾਰੀ, ਜਪੁੱਜੀ ਸਾਹਿਬ, ਪੱਟੀ, ਸਿੱਧ ਗੋਸ਼ਟ, ਆਸਾ ਜੀ ਦੀ ਵਾਰ, ਬਾਰਹਾਂ ਮਾਂਹ, 19 ਰਾਗਾਂ ਚ, 994 ਸ਼ਲੋਕ ਲਿੱਖ ਕੇ ਅੰਤਕਾਲ ਸਮੇ ਸੰਨ 1539 ਚ, ਗੁਰੂ ਅੰਗਦ ਦੇਵ ਜੀ ਨੂੰ ਗੁੱਰਗੱਦੀ ਦੇਣ ਸਮੇ, ਉਹਨਾਂ ਦੇ ਹਵਾਲੇ ਕਰ ਗਏ।

 

ਸੰਨ 2001 ਦੇ ਵਿੱਚ ਸ੍ਰ ਜੇ ਬੀ ਸਿੰਘ ਨੇ ਨਿਉ ਜਰਸੀ ਦੀ ਧਰਤੀ ਤੋ ਜਾ ਕੇ ਇਕੱਲੇ ਸਿੱਖ ਨੇ, ਸਾਰਾ ਗੁਰਦਵਾਰਾ ਬਣਾ ਕੇ ਪਹਿਲੀ ਵਾਰੀ 54 ਸਾਲ ਬਾਅਦ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਸ੍ਰ ਜੇ ਬੀ ਸਿੰਘ ਜੀ ਜੋ ਕਿ ਤੇਰੀ ਸਿੱਖੀ ਸੰਸਥਾਂ ਦੇ ਸੀਨੀਅਰ ਆਗੂ ਹਨ, ਉਹਨਾਂ ਦਾ ਸੁਪਨਾ ਪੂਰਾ ਹੋਣਾਂ ਕੋਈ ਦੂਰ ਨਹੀ।

 

ਤੇਰੀ ਸਿੱਖੀ ਦੇ ਸੀਨੀਅਰ ਆਗੂ ਸ੍ਰ: ਗੁਰਬਚਨ ਸਿੰਘ ਢਿਲੋਂ ਨੇ ਲਹਿੰਦੇ ਤੇ ਚੜਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਤੁਹਾਡੇ ਮੋਢਿਆਂ ਤੇ ਸਿੱਖ ਕੋਮ ਦੇ ਭਵਿੱਖ ਦਾ ਭਾਰ ਹੈ। ਇਹ ਕੰਮ ਤੁਹਾਨੂੰ ਹੀ ਕਰਣਾ ਪੈਣਾ ਹੈ ਤੇ ਬਾਬੇ ਨਾਨਕ ਨੇ ਤੁਹਾਡੇ ਕੋਲੋਂ ਹੀ ਕਰਵਾਉਣਾ ਹੈ। ਆਪਣੇ ਛੋਟੇ ਮੋਟੇ ਵੱਖਰੇਵਿਆਂ ਨੂੰ ਦੂਰ ਕਰਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਲਈ, ਆਉ ਸਾਰੇ ਰਾਬਤਾ ਪੈਦਾ ਕਰੀਏ, ਆਪਣੀਆਂ ਭਾਵਨਾਵਾਂ ਦਾ, ਰਾਬਤਾ ਪੈਦਾ ਕਰੀਏ ਆਪਣੇ ਵਿਚਾਰਾਂ ਦਾ, ਰਾਬਤਾ ਪੈਦਾ ਕਰੀਏ ਆਪਣੀਆਂ ਸਾਂਝਾ ਦਾ। ਇਸ ਕੰਮ ਲਈ ਪੰਥ ਦਰਦੀ ਨਵੀ ਪੀੜੀ ਅਤੇ ਸੁਲਝੇ ਲੋਕ ਅੱਗੇ ਆਵੋ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚਲਣਾ ਹੈ ਅਤੇ ਸਾਰਿਆਂ ਦੇ ਨਾਲ ਰਲ ਕੇ ਚਲਣਾ ਹੈ।  ਅੰਤ ਚ ਉਹਨਾਂ ਸਾਰੀਆਂ ਹੀ ਸੰਸਥਾਵਾਂ ਦੇ ਤਹਿਦਲੋਂ ਧੰਨਵਾਦ ਕੀਤਾ ।