Open Kartarpur Sahib Corridor - 2012-09-21

ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਦਿਹਾੜੇ 'ਤੇ ਵਿਸ਼ੇਸ਼
ਗੁ: ਕਰਤਾਰਪੁਰ ਸਾਹਿਬ ਲਈ ਲਾਂਘਾ ਤੁਰੰਤ ਖੋਲ੍ਹਿਆ ਜਾਵੇ

ਗੁਰਦੁਆਰਾ ਕਰਤਾਰਪੁਰ ਸਾਹਿਬ

ਸਿੱਖ ਧਰਮ ਦੀ ਅਕੀਦਤ ਦਾ ਕੇਂਦਰ ਅਤੇ ਹਿੰਦੂ-ਮੁਸਲਿਮ ਅਤੇ ਸਿੱਖਾਂ ਦੀ ਆਪਸੀ ਸਾਂਝ ਦਾ ਪ੍ਰਤੀਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਨਾਰੋਵਾਲ) ਉਹ ਮੁਕੱਦਸ ਅਸਥਾਨ ਹੈ, ਜਿਥੋਂ ਜਾਤਿ-ਪਾਤਿ ਅਤੇ ਊਚ-ਨੀਚ ਦੇ ਹਨੇਰੇ 'ਚ ਡੁੱਬੇ ਇਸ ਸੰਸਾਰ ਨੂੰ ਚਾਨਣ ਦੀ ਰਾਹ ਵਿਖਾ ਕੇ ਸਤਿਨਾਮ ਦੀ ਪ੍ਰਚਾਰ ਫੇਰੀ ਕਰਦੇ ਹੋਏ ਗੁਰੂ ਨਾਨਕ ਸਾਹਿਬ 70 ਸਾਲ 4 ਮਹੀਨੇ ਦੀ ਉਮਰ ਭੋਗ ਕੇ ਪ੍ਰਮਾਤਮਾ ਵਲੋਂ ਸੌਂਪੀ ਜ਼ਿੰਮੇਵਾਰੀ ਨਿਭਾਉਂਦੇ ਹੋਏ 22 ਸਤੰਬਰ 1539, 23 ਅੱਸੂ ਵਦੀ 10, 1596 ਨੂੰ ਅਕਾਲ ਪੁਰਖ ਪਾਸ ਪਿਆਨਾ ਕਰ ਗਏ। https://apotheke-zag.de/

ਵਿਦਵਾਨਾਂ ਦਾ ਲਿਖਣਾ ਹੈ ਕਿ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਮਤਭੇਦ ਪੈਦਾ ਹੋ ਗਏ। ਹਿੰਦੂ ਕਹਿੰਦੇ ਸਨ ਕਿ ਇਹ ਸਾਡੇ ਸੰਤ ਹਨ, ਅਸੀਂ ਇਨ੍ਹਾਂ ਦੇ ਸਰੀਰ ਦਾ ਦਾਹ ਸੰਸਕਾਰ ਕਰਾਂਗੇ। ਮੁਸਲਮਾਨ ਕਹਿੰਦੇ ਇਹ ਸਾਡੇ ਪੀਰ ਹਨ, ਅਸੀਂ ਸ਼ਰਹ ਅਨੁਸਾਰ ਇਨ੍ਹਾਂ ਨੂੰ ਦਫਨ ਕਰਾਂਗੇ। ਕੁਝ ਸਿਆਣੇ ਲੋਕਾਂ ਦੇ ਕਹਿਣ 'ਤੇ ਜਦੋਂ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਦੇਹ ਤੋਂ ਚਾਦਰ ਚੁੱਕੀ ਗਈ ਤਾਂ ਉਥੇ ਫੁੱਲਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਮਤਭੇਦ ਨਿਪਟਾਉਣ ਲਈ ਚਾਦਰ ਬਰਾਬਰ ਪਾੜੀ ਗਈ। ਹਿੰਦੂਆਂ ਨੇ ਅੱਧੀ ਚਾਦਰ ਦਾ ਪੂਰੇ ਅਦਬ ਨਾਲ ਸਸਕਾਰ ਕਰ ਦਿੱਤਾ ਅਤੇ ਉਸੇ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਦੀ ਸਮਾਧ ਬਣਾ ਲਈ। ਮੁਸਲਮਾਨਾਂ ਨੇ ਅੱਧੀ ਚਾਦਰ ਦਫ਼ਨਾ ਕੇ ਗੁਰੂ ਸਾਹਿਬ ਨੂੰ ਪੀਰ ਮੰਨਦਿਆਂ ਉਨ੍ਹਾਂ ਦੀ ਮਜ਼ਾਰ ਬਣਾ ਲਈ, ਜੋ ਅੱਜ ਵੀ ਕਾਇਮ ਹੈ।

ਰਾਜਾ ਚੁੰਨੀ ਲਾਲ ਹੈਦਰਾਬਾਦੀਏ ਦੁਆਰਾ ਇਸ ਸਥਾਨ ਦੀ ਸੇਵਾ ਕਰਾਉਣ ਤੋਂ ਬਾਅਦ ਸੰਨ 1827 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ 'ਤੇ ਪਾਲਕੀ ਅਤੇ ਗੁੰਬਦ 'ਤੇ ਸੋਨਾ ਚੜ੍ਹਵਾਇਆ। ਕਰਤਾਰਪੁਰ ਸਾਹਿਬ ਦੀ ਮੌਜੂਦਾ ਇਮਾਰਤ ਲਾਲਾ ਸ਼ਾਮ ਦਾਸ ਨੇ ਸੰਨ 1911 ਵਿਚ ਬਣਵਾਈ ਸੀ। ਦਰਿਆ ਰਾਵੀ ਦੇ ਪੱਛਮੀ ਕਿਨਾਰੇ 'ਤੇ ਇਸ ਅਜੋਕੀ ਇਮਾਰਤ ਦਾ ਨਵ-ਨਿਰਮਾਣ ਬਾਅਦ ਵਿਚ ਮਹਾਰਾਜਾ ਪਟਿਆਲਾ ਸ: ਭੁਪਿੰਦਰ ਸਿੰਘ ਨੇ 1,35,000 ਰੁਪਏ ਖਰਚ ਕਰਕੇ ਕਰਵਾਇਆ। ਅਜੇ ਇਹ ਇਮਾਰਤ ਬਣ ਹੀ ਰਹੀ ਸੀ ਕਿ ਦੇਸ਼ ਦੀ ਵੰਡ ਦੇ ਕਾਰਨ ਉਸਾਰੀ ਵਿਚੇ ਹੀ ਰੋਕ ਦਿੱਤੀ ਗਈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੋ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਪਿੰਡ ਡੋਡਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਸ਼ੱਕਰਗੜ੍ਹ ਵਿਚ ਆਉਂਦਾ ਸੀ, ਹੁਣ ਮੌਜੂਦਾ ਸਮੇਂ ਲਾਹੌਰ-ਨਾਰੋਵਾਲ ਰੇਲਵੇ ਲਾਈਨ 'ਤੇ ਰਾਵੀ ਦਰਿਆ ਦੇ ਕੰਢੇ ਤਹਿਸੀਲ ਨਾਰੋਵਾਲ ਵਿਚ ਸਥਿਤ ਹੈ। ਇਹ ਬਟਾਲੇ ਤੋਂ 36 ਕਿਲੋਮੀਟਰ ਅਤੇ ਡੇਰਾ ਬਾਬਾ ਨਾਨਕ ਸਰਹੱਦ ਤੋਂ ਸਿਰਫ਼ 3 ਕਿਲੋਮੀਟਰ ਪਾਕਿਸਤਾਨ ਅੰਦਰ ਰਾਵੀ ਦੇ ਐਨ ਪਰਲੇ ਕਿਨਾਰੇ 'ਤੇ ਸਥਿਤ ਹੈ।

ਕਰੋੜਾਂ ਦੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਪ੍ਰਾਣੀ ਦੋਵੇਂ ਪਾਸੇ ਦੀਆਂ ਸਰਕਾਰਾਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਿਨ੍ਹਾਂ ਪਾਸਪੋਰਟ-ਵੀਜ਼ਾ ਦੇ ਇਥੋਂ ਇਕ ਸਾਂਝਾ ਲਾਂਘਾ ਬਣਾਏ ਜਾਣ ਦੀ ਪੁਰਜ਼ੋਰ ਮੰਗ ਲੰਮੇ ਸਮੇਂ ਤੋਂ ਕਰਦੀਆਂ ਆ ਰਹੀਆਂ ਹਨ। ਇਹ ਆਜ਼ਾਦ ਤੇ ਸਾਂਝੇ ਲਾਂਘੇ ਦੀ ਲੰਬੇ ਸਮੇਂ ਤੋਂ ਉਠਦੀ ਆ ਰਹੀ ਮੰਗ ਹੁਣ ਇਕ ਅੰਤਰਰਾਸ਼ਟਰੀ ਤੇ ਸਿਆਸੀ ਮੁੱਦਾ ਬਣ ਚੁਕੀ ਹੈ। ਪਾਕਿਸਤਾਨ ਸਰਕਾਰ 'ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ' ਨੂੰ ਲੈ ਕੇ ਇਕ ਵਾਰ ਨਹੀਂ, ਸਗੋਂ ਕਈ ਵਾਰ ਆਪਣੀ ਸਹਿਮਤੀ ਜ਼ਾਹਰ ਕਰ ਚੁਕੀ ਹੈ। ਇਧਰ ਭਾਰਤ ਸਰਕਾਰ ਵੀ ਲੰਮੇ ਅਰਸੇ ਤੋਂ ਇਸ ਲਾਂਘੇ ਲਈ ਹਾਂ-ਪੱਖੀ ਹੁੰਗਾਰਾ ਭਰਦੀ ਆ ਰਹੀ ਹੈ, ਪਰ ਵਿਚਾਰਨ ਵਾਲੀ ਅਤੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਅਜੇ ਤੱਕ ਵੀ ਦੋਵੇਂ ਪਾਸੇ ਦੀਆਂ ਸਰਕਾਰਾਂ ਵੱਲੋਂ ਇਸ ਅਤਿ ਜ਼ਰੂਰੀ ਅਤੇ ਮਹੱਤਵਪੂਰਨ ਕਾਰਜ ਨੂੰ ਹਰੀ ਝੰਡੀ ਨਹੀਂ ਦਿੱਤੀ ਗਈ। ਅਸਲ ਵਿਚ ਭਾਵੇਂ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਣ ਲਈ ਦੋਵੇਂ ਪਾਸੇ ਦੀਆਂ ਸਰਕਾਰਾਂ ਯਤਨਸ਼ੀਲ ਵਿਖਾਈ ਦੇ ਰਹੀਆਂ ਹਨ, ਪਰ ਕਿਤੇ ਨਾ ਕਿਤੇ ਦੋਵੇਂ ਪਾਸਿਓਂ ਕੂਟਨੀਤਕ ਨਜ਼ਰੀਆ ਸਪਸ਼ਟ ਨਾ ਹੋਣ ਕਰਕੇ ਇਸ ਲਾਂਘਾ ਪ੍ਰੋਜੇਕਟ ਦੀ ਯੋਜਨਾ ਕਾਮਯਾਬ ਨਹੀਂ ਹੋ ਰਹੀ ਹੈ।

ਖੈਰ, ਗੁਰਦੁਆਰਾ ਕਰਤਾਰਪੁਰ ਸਾਹਿਬ, ਜਿਥੋਂ ਗੁਰੂ ਨਾਨਕ ਸਾਹਿਬ ਪੰਜ ਭੂਤਕ ਦੇਹ ਸਮੇਤ ਸੱਚਖੰਡ ਲਈ ਰਵਾਨਾ ਹੋਏ, ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਇਕ ਸਾਂਝਾ ਤੀਰਥ ਬਣ ਚੁੱਕਿਆ ਹੈ, ਪਰ ਇਹ ਅਸਥਾਨ ਪਾਕਿਸਤਾਨ ਵਿਚ ਰਹਿ ਜਾਣ ਕਰਕੇ ਲੱਖਾਂ ਦੀ ਗਿਣਤੀ ਵਿਚ ਭਾਰਤੀ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਤੋਂ ਅਜੇ ਤੱਕ ਵਾਂਝੀਆਂ ਹਨ। ਫ਼ਿਲਹਾਲ ਜਦੋਂ ਤੱਕ ਇਹ ਸਾਂਝਾ ਲਾਂਘਾ ਨਹੀਂ ਬਣ ਜਾਂਦਾ, ਤਦ ਤੱਕ ਸੰਗਤਾਂ ਨੂੰ ਪੱਬਾਂ ਭਾਰ ਖੜ੍ਹੇ ਹੋ ਕੇ ਡੇਰਾ ਬਾਬਾ ਨਾਨਕ ਸਾਹਿਬ ਸੈਕਟਰ ਦੀ ਸਰਹਦੀ ਚੌਂਕੀ 'ਤੇ ਬਣਾਏ ਗਏ 'ਦਰਸ਼ਨ ਸਥਲ' ਦੇ ਮੁਕਾਮ ਤੋਂ ਹੀ ਦੂਰਬੀਨਾਂ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਹੋਣਗੇ। besök denna sida